Error loading page.
Try refreshing the page. If that doesn't work, there may be a network issue, and you can use our self test page to see what's preventing the page from loading.
Learn more about possible network issues or contact support for more help.
Title details for Tapsi by Jagjit Sandhu - Available

Tapsi

ebook

ਕਵਿਤਾ ਦੀ ਕੋਈ ਵੀ ਲੈਂਡਸਕੇਪ ਔਰਤ ਤੋਂ ਬਿਨਾਂ ਪੂਰੀ ਨਹੀਂ। ਚੇਤੇ ਰਹੇ, ਬਹੁਤੀ ਕਵਿਤਾ ਅਣਦਿਸਦੀ ਹੀ ਹੁੰਦੀ ਹੈ। ਹਰ ਜੀਵ ਦੇ ਦੁਆਲ਼ੇ ਬਖਤਰ ਜਿਹਾ ਕੁਝ ਹੈ ਜੋ ਉਸਨੂੰ ਵਿਖੇ ਜਾਂ ਨਾ, ਮੈਨੂੰ ਵਿਖਦਾ ਹੈ। ਉਹ ਕੁੱਖ ਹੀ ਹੈ। ਹਰ ਖਲਾਅ ਨੂੰ ਗਹੁ ਨਾਲ਼ ਵੇਖਣਾ ਪੈਂਦਾ ਹੈ। ਔਰਤ ਬਾਰੇ ਫ਼ਿਕਰ ਦੁਖਦਾਈ ਵੀ ਹੈ, ਦਿਲਚਸਪ ਵੀ ਹੈ ਅਤੇ ਜ਼ਰੂਰੀ ਵੀ। ਇਸ ਲਈ ਸਿਰਫ਼ ਫ਼ਿਕਰ ਕਰਨਾ ਹੀ ਨਹੀਂ, ਸਾਨੂੰ ਇਸ ਫ਼ਿਕਰ ਬਾਰੇ ਬੋਲਣਾ ਵੀ ਚਾਹੀਦਾ ਹੈ, ਔਰਤ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ, ਸਮਾਜ ਨੂੰ ਉਸਦੇ ਨਾਲ਼ ਖਲੋਣਾ ਚਾਹੀਦਾ ਹੈ ਅਤੇ ਸ਼ਾਵਨਵਾਦੀਆਂ ਨੂੰ ਇਹ ਸਭ ਸਹਿਣ ਦਾ ਬਲ ਜੁਟਾਉਣਾ ਚਾਹੀਦਾ ਹੈ। ਤੁਹਾਡੇ 46 ਕ੍ਰੋਮੋਜ਼ੋਮਜ਼ 'ਚੋਂ ਸਿਰਫ਼ ਇੱਕ ਔਰਤ ਤੋਂ ਵੱਖ ਹੈ। ਫੇਰ ਵੀ ਏਨਾ ਹੰਕਾਰ ਕਿਵੇਂ, ਕਿਓਂ, ਕਿੱਥੋਂ ..। ਸਾਨੂੰ ਸੋਚਣਾ ਚਾਹੀਦਾ ਹੈ, ਤੇ ਡੌਰ-ਭੌਰ ਹੋ ਕੇ।

ਇਹ ਮੇਰਾ ਯਕੀਨ ਹੈ ਕਿ ਹਰ ਕਵਿਤਾ ਆਪਣੀ ਸੁਰ ਆਪ ਹੀ ਲੈ ਕੇ ਆਉਂਦੀ ਹੈ। ਇਹ ਅਸੀਂ ਹਾਂ ਜੋ "ਗ਼ਾਲਿਬ ਕੇ ਅੰਦਾਜ਼ੇ ਬਯਾਂ ਔਰ" ਦੇ ਚੱਕਰ 'ਚ ਅਕਸਰ ਬੇਲੋੜਾ ਅਤੇ ਕਦੇ ਕਦਾਈਂ ਬੇਹੂਦਾ ਦਖਲ ਵੀ ਦਿੰਦੇ ਹਾਂ। ਅਸੀਂ ਕਵਿਤਾ ਨੂੰ ਵਿਅਕਤੀਤਵ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਵੀ ਆਪਣਾ। ਮੈਂ ਨਹੀਂ ਕਹਿੰਦਾ ਕਵੀ ਕਿਸੇ ਜਜ਼ਬਾਤੀ ਰੋਬੋਟ ਵਾਂਗ ਕੰਮ ਕਰੇ ਜਾਂ ਉਸਦਾ ਮੁਹਾਵਰਾ ਨਾ ਹੋਵੇ। ਪਰ ਇਹ ਮੁਹਾਵਰਾ ਕਵਿਤਾਮੁਖੀ ਰਹੇ, ਮੁਹਰ ਨਾ ਬਣੇ ਜੋ ਲੱਗਣੀ ਹੀ ਲੱਗਣੀ ਹੁੰਦੀ ਹੈ। ਮੇਰੀ ਕਵਿਤਾ ਕਦੇ ਉਸ ਸੁਰ 'ਚ ਅੱਗੇ ਨਹੀਂ ਤੁਰਦੀ ਜੋ ਮੈਂ ਉਸਨੂੰ ਦੇਣਾ ਚਾਹੁੰਦਾ ਹਾਂ ਬਲਕਿ ਉਸ ਸੁਰ ਦੇ ਉਸ ਅੰਦਾਜ਼ੇ ਨਾਲ਼ ਜੋ ਉਸ ਭਾਵ, ਮਿਸਰੇ, ਬਿੰਬ ਜਾਂ ਪ੍ਰਤੀਕ ਦਾ ਹੋਣਾ ਚਾਹੀਦਾ ਹੈ। ਏਸ ਭਰੋਸੇ ਸ਼ਾਇਦ ਮੈਂ ਇਸ ਨਾਰੀਮੁਖੀ ਕਵਿਤਾ ਨੂੰ ਆਪਣੀ ਵਿਵੇਕਹੀਣ "ਮੈਂ" ਤੋਂ ਬਚਾ ਸਕਿਆ ਹਾਂ।

  • Creators

  • Publisher

  • Release date

  • Formats

  • Accessibility

  • Languages

Formats

  • OverDrive Read
  • EPUB ebook

subjects

Languages

  • Panjabi; Punjabi